Trulli Trulli Trulli Trulli Trulli

ਹਿਮਾਚਲ ਦੇ ਚੰਬਾ ‘ਚ ਖਾਈ ‘ਚ ਡਿੱਗੀ ਜੀਪ , ਤਿੰਨ ਪੰਜਾਬੀਆਂ ਸਮੇਤ ਪੰਜ ਦੀ ਮੌਤ

Trulli

ਹਿਮਾਚਲ ਦੇ ਚੰਬਾ ‘ਚ ਖਾਈ ‘ਚ ਡਿੱਗੀ ਜੀਪ , ਤਿੰਨ ਪੰਜਾਬੀਆਂ ਸਮੇਤ ਪੰਜ ਦੀ ਮੌਤ

ਗੁਰਦਾਸਪੁਰ: ਜੀਪ ਖਾਈ ‘ਚ ਡਿੱਗਣ ਕਾਰਨ ਪੰਜਾਬ ਦੇ ਤਿੰਨ ਲੋਕਾਂ ਸਮੇਤ ਪੰਜ ਦੀ ਮੌਤ ਹੋ ਗਈ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਚੁਰਾਹ ‘ਚ ਹਾਦਸਾ ਵਾਪਰਿਆ ਹੈ। ਹਾਦਸੇ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਿਨ੍ਹਾਂ ‘ਚੋਂ ਤਿੰਨ ਲੋਕ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹਨ।

ਹਾਦਸੇ ਵਿੱਚ ਮਰਨ ਵਾਲਾ ਰਾਜੀਵ ਸ਼ਰਮਾ ਪੁੱਤਰ ਓਮ ਪ੍ਰਕਾਸ਼ ਇੱਕ ਫਾਈਨਾਂਸ ਕੰਪਨੀ ਵਿੱਚ ਸਰਵੇਅਰ ਵਜੋਂ ਕੰਮ ਕਰਦਾ ਸੀ। ਇਸ ਤੋਂ ਇਲਾਵਾ ਮਨਮੋਹਨ ਸਾਰੰਗਲ ਜੋ ਦੀਨਾਨਗਰ ਵਿੱਚ ਰਹਿੰਦੇ ਸੀ, ਲੋਕ ਨਿਰਮਾਣ ਵਿਭਾਗ ਵਿੱਚ ਐਕਸੀਅਨ ਸੀ। ਉਹ ਪਠਾਨਕੋਟ ਵਿੱਚ ਤਾਇਨਾਤ ਸੀ। ਤੀਜਾ ਵਿਅਕਤੀ ਅਮਰਜੀਤ ਸਿੰਘ ਐਨਆਰਆਈ ਸੀ ਜੋ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਆਏ ਸੀ। ਉਨ੍ਹਾਂ ਦੀਆਂ ਲਾਸ਼ਾਂ ਦੇਰ ਰਾਤ ਪਿੰਡ ਪੁੱਜਣਗੀਆਂ।

Trulli