Trulli Trulli Trulli Trulli Trulli

ਸੜਕ ਹਾਦਸੇ ‘ਚ ਪਤੀ-ਪਤਨੀ ਦੀ ਮੌਤ

Trulli

ਸੜਕ ਹਾਦਸੇ ‘ਚ ਪਤੀ-ਪਤਨੀ ਦੀ ਮੌਤ

ਸੰਗਰੂਰ: ਜ਼ਿਲ੍ਹਾ ਸੰਗਰੂਰ (Sangrur) ਦੇ ਦਿੜ੍ਹਬਾ ‘ਚ ਭਿਆਨਕ ਸੜਕਾ ਹਾਦਸਾ (Road Accident) ਵਾਪਰਿਆ ਜਿਸ ‘ਚ ਪਤੀ ਪਤਨੀ ਦੀ ਮੌਕੇ ‘ਤੇ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਿਕ ਪਤੀ ਪਤਨੀ ਸਵੇਰੇ ਸੈਰ ਕਰ ਲਈ ਗਏ ਸੀ ਜਦੋਂ ਇਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਮਾਮਲਾ ਦਿੜ੍ਹਬਾ ਦਾ ਹੈ, ਇੱਥੇ 45 ਸਾਲਾ ਮਲਕੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੀ ਪਤਨੀ ਰਾਣੀ ਕੌਰ ਨਾਲ ਦਿੜ੍ਹਬਾ ਦੇ ਸੰਗਰੂਰ ਨੈਸ਼ਨਲ ਹਾਈਵੇਅ ‘ਤੇ ਸੈਰ ਕਰਨ ਲਈ ਨਿਕਲੇ ਸੀ। ਪਰ ਅੱਜ ਸਵੇਰੇ ਜਦੋਂ ਦੋਵੇਂ ਪਤੀ-ਪਤਨੀ ਬਾਬਾ ਬੈਰਸੀਆਣਾ ਰੋਡ ਨੇੜੇ ਸੈਰ ਕਰ ਰਹੇ ਸਨ ਤਾਂ ਪਿੱਛੋਂ ਆ ਰਹੀ ਇੱਕ ਮਾਈਕਰਾ ਕਾਰ ਨੇ ਟੱਕਰ ਮਾਰ ਦਿੱਤੀ।

ਇਸ ਦੌਰਾਨ ਮਲਕੀਤ ਸਿੰਘ ਤੇ ਉਸ ਦੀ ਪਤਨੀ ਕਾਰ ਦੀ ਲਪੇਟ ਵਿੱਚ ਆ ਗਏ, ਦੋਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਸੁਨਾਮ ਹਸਪਤਾਲ ਭੇਜ ਦਿੱਤਾ ਗਿਆ।ਪਰ ਮਲਕੀਤ ਕਾਫੀ ਸਮੇਂ ਤੋਂ ਦਿੜ੍ਹਬਾ ਵਿੱਚ ਰਹਿ ਰਿਹਾ ਸੀ। ਉਸਦੇ ਦੋ ਲੜਕੇ ਹਨ, ਇੱਕ ਲੜਕਾ ਵਿਦੇਸ਼ ਵਿੱਚ ਹੈ ਅਤੇ ਦੂਜੇ ਉਨ੍ਹਾਂ ਦੇ ਨਾਲ ਹੀ ਰਹਿੰਦਾ ਸੀ। ਉਸਨੇ ਕਿਹਾ ਕਿ ਹੁਣ ਪਰਿਵਾਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਰਿਹਾ।ਜਦੋਂ ਇਸ ਮਾਮਲੇ ਸਬੰਧੀ ਥਾਣਾ ਦਿੜ੍ਹਬਾ ਪੁਲਿਸ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਵੱਲੋਂ ਕਾਰ ਚਾਲਕ ਖਿਲਾਫ ਕਾਰਵਾਈ ਕਰਨ ਦੀ ਮੰਗ ਹੈ।

Trulli