Trulli Trulli Trulli Trulli Trulli

ਸੁਖਬੀਰ ਬਾਦਲ ਪੁੱਜੇ ਜਲੰਧਰ, ਰਾਜਬੀਰ ਸ਼ੰਟੀ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ, ਇਸ ਕੰਮ ਦੀ ਕੀਤੀ ਸ਼ਲਾਘਾ ਦੇਖੋ ਅਤੇ ਪੜੋ ਪੂਰੀ ਖ਼ਬਰ 

Trulli

ਸੁਖਬੀਰ ਬਾਦਲ ਪੁੱਜੇ ਜਲੰਧਰ, ਰਾਜਬੀਰ ਸ਼ੰਟੀ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ, ਇਸ ਕੰਮ ਦੀ ਕੀਤੀ ਸ਼ਲਾਘਾ ਦੇਖੋ ਅਤੇ ਪੜੋ ਪੂਰੀ ਖ਼ਬਰ

ਜਲੰਧਰ 24 ਜੁਲਾਈ (nirbhau akaal channel ) ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅੱਜ ਆਪਣੀ ਜਲੰਧਰ ਫੇਰੀ ਦੌਰਾਨ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਰਾਜਬੀਰ ਸਿੰਘ ਸ਼ੰਟੀ ਦੇ ਗ੍ਰਹਿ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਰਾਜਬੀਰ ਸਿੰਘ ਸ਼ੰਟੀ ਦੇ ਪਿਤਾ ਦੇ ਅਚਾਨਕ ਹੋਏ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਜ਼ਿਕਯੋਗ ਹੈ ਕਿ ਸ. ਸ਼ੰਟੀ ਦੇ ਪਿਤਾ ਸ. ਮਨਜੀਤ ਸਿੰਘ ਚਾਵਲਾ ਸੰਖੇਪ ਜਿਹੀ ਬਿਮਾਰੀ ਮਗਰੋਂ ਬੀਤੇ ਸ਼ਨੀਵਾਰ ਅਕਾਲ ਚਲਾਣਾ ਕਰ ਗਏ ਸਨ। ਸ. ਬਾਦਲ ਨੇ ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਦੀਆਂ ਪੰਥਕ, ਸਮਾਜਕ ਅਤੇ ਰਾਜਨੀਤਕ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ।


ਸ. ਬਾਦਲ ਦੇ ਨਾਲ ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਪਵਨ ਕੁਮਾਰ ਟੀਨੂੰ, ਜਗਬੀਰ ਸਿੰਘ ਬਰਾੜ, ਇਕਬਾਲ ਸਿੰਘ ਢੀਂਡਸਾ, ਚਰਨਜੀਵ ਸਿੰਘ ਲਾਲੀ, ਐੱਚ ਐੱਸ ਵਾਲੀਆ, ਗੁਰਦੇਵ ਸਿੰਘ ਭਾਟੀਆ, ਮਨਬੀਰ ਸਿੰਘ ਅਕਾਲੀ, ਗੁਰਦਰਸ਼ਨ ਲਾਲ, ਪਵਿੰਦਰ ਸਿੰਘ, ਮਨਵੀਰ ਸਿੰਘ, ਅਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਗੋਬਿੰਦ ਦੀਪ ਸਿੰਘ, ਪੰਕੁਸ਼ ਸਿੰਘ, ਸ਼ਕਤੀ ਕੋਹਲੀ, ਸਰਬ ਸਰੀਨ, ਰਘਬੀਰ ਸਿੰਘ ਸਿਡਾਨਾ, ਅਵਤਾਰ ਸਿੰਘ ਗੁੰਬਰ, ਰਾਜਨ ਸਿਡਾਨਾ, ਰਿੰਕੂ ਸਿਡਾਨਾ, ਸ਼ੈਰੀ ਛਾਬੜਾ, ਬੱਬੂ ਸਿਡਾਨਾ, ਬੋਬੀ ਸਿਡਾਨਾ, ਦਲਜੀਤ ਸਿੰਘ ਆਦਿ ਵੀ ਮੌਜੂਦ ਸਨ।

Trulli