Trulli Trulli Trulli Trulli Trulli

ਸਿੱਧੂ ਮੂਸੇਵਾਲਾ ਦੇ ਫਰਾਰ ਕਾਤਲਾਂ ਦੀ CCTV ਆਈ ਸਾਹਮਣੇ

Trulli

ਚੰਡੀਗੜ੍ਵ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਦੀ CCTV ਸਾਹਮਣੇ ਆਈ ਹੈ।ਫ਼ਰਾਰ ਸ਼ੂਟਰ ਮਨੂੰ ਕੁੱਸਾ ਅਤੇ ਜਗਰੂਪ ਰੂਪਾ ਦੀਆਂ EXCLUSIVE ਤਸਵੀਰਾਂ ਹਨ। 21 ਜੂਨ ਨੂੰ ਮੋਗਾ ਦੇ ਪਿੰਡ ਸਮਾਲਸਰ ‘ਚ ਦਿਖੇ ਗੈਂਗਸਟਰ ਸੀ । ਉਹ ਬਾਈਕ ‘ਤੇ ਜਾਂਦੇ ਦਿਖ ਰਹੇ। ਸੂਤਰਾਂ ਮੁਤਾਬਿਕ ਉਹ ਦੋਵੇਂ ਤਰਨਤਾਰਨ ਵੱਲ ਭੱਜੇ ਸਨ। ਦੋਹਾਂ ਦੀ ਤਲਾਸ਼ ‘ਚ ਪੰਜਾਬ ਅਤੇ ਦਿੱਲੀ ਪੁਲਿਸ ਛਾਪੇਮਾਰੀ ਕਰ ਰਹੀ ਹੈ।

21 ਜੂਨ ਦੀ ਵੀਡੀਓ ਸਾਹਮਣੇ ਆਈ ਹੈ, ਜੋ ਮੋਗਾ ਦੇ ਪਿੰਡ ਸਮਾਲਸਰ ਦੀ ਹੈ। ਜਿਸ ‘ਚ ਦੋਵੇਂ ਮੁਲਜ਼ਮ ਬਾਈਕ ‘ਤੇ ਜਾਂਦੇ ਦਿਖਾਈ ਦੇ ਰਹੇ ਹਨ। ਹਾਲਾਂਕਿ ਪੁਲਿਸ ਲਗਾਤਾਰ ਉਨ੍ਹਾਂ ਦੀ ਭਾਲ ਕਰ ਰਹੀ ਸੀ ਪਰ ਹਰ ਵਾਰ ਉਹ ਫਰਾਰ ਹੋ ਗਏ।

ਸੂਤਰਾਂ ਅਨੁਸਾਰ ਦੋਵੇਂ ਤਰਨਤਾਰਨ ਵੱਲ ਭੱਜ ਗਏ ਸਨ। ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਦੀ ਟੀਮ ਉਨ੍ਹਾਂ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ। 29 ਮਈ ਨੂੰ ਸਿੱਧੂ ਦੇ ਕਤਲ ਤੋਂ ਬਾਅਦ ਦੋਵੇਂ ਪੰਜਾਬ ਦੇ ਵੱਖ-ਵੱਖ ਥਾਵਾਂ ‘ਤੇ ਲੁਕੇ ਹੋਏ ਸਨ। 21 ਜੂਨ ਨੂੰ ਵੀ ਇਹ ਦੋਵੇਂ ਪਿੰਡ ਮੋਗਾ ਛੱਡ ਕੇ ਜਾ ਰਹੇ ਹਨ।

Trulli