Trulli Trulli Trulli Trulli Trulli

ਸਕੂਲ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਇਕ ਬੱਚੇ ਦੀ ਹੋਈ ਮੌਤ, 13 ਜ਼ਖ਼ਮੀ

??????????????????????????????????????????????
Trulli

ਸਕੂਲ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਇਕ ਬੱਚੇ ਦੀ ਹੋਈ ਮੌਤ, 13 ਜ਼ਖ਼ਮੀ

ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਦਸੂਹਾ ਨੇੜੇ ਇੱਕ ਕਾਨਵੈਂਟ ਸਕੂਲ ਬੱਸ ਨਾਲ ਵੱਡਾ ਹਾਦਸਾ ਵਾਪਰਿਆ ਹੈ। ਇਸ ਬੱਸ ਵਿੱਚ 40 ਦੇ ਕਰੀਬ ਬੱਚੇ ਸਵਾਰ ਸਨ, ਜਦੋਂਕਿ ਬੱਸ ਦੇ ਸੁਪਰਵਾਈਜ਼ਰ ਅਤੇ ਦੋ ਬੱਚਿਆਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਪੂਰੀ ਘਟਨਾ ਵਿੱਚ 13 ਬੱਚੇ ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇੱਕ ਬੱਚੇ ਦੀ ਮੌਤ ਹੋ ਗਈ ਹੈ।

ਇਹ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ ਤੇ ਅਚਾਨਕ ਕੌਮੀ ਰਾਜਮਾਰਗ ‘ਤੇ ਰਿਲਾਇੰਸ ਪੰਪ ਦੇ ਨੇੜੇ ਹਾਦਸਾਗ੍ਰਸਤ ਹੋ ਗਈ।
ਇਸ ਦੌਰਾਨ ਹੁਣ ਮੌਕੇ ‘ਤੇ ਪਹੁੰਚੀ ਪੁਲਿਸ ਜਾਂਚ ਕਰ ਰਹੀ ਹੈ। ਇਹ ਹਾਦਸਾ ਰਿਲਾਇੰਸ ਪਟਰੋਲ ਪੰਪ ਦਸੂਹਾ ਦੇ ਸਾਹਮਣੇ ਵਾਪਰਿਆ ਹੈ, ਜਿੱਥੇ ਸਕੂਲ ਬੱਸ ਦੇ ਪਿੱਛੇ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰੀ ਹੈ।

ਦਸੂਹਾ ਵਿਖੇ ਬੱਸ ਹਾਦਸੇ ਵਿਚ ਬੱਚੇ ਦੀ ਮੌਤ ਹੋਣ ਦੀ ਖ਼ਬਰ ਦੱਸੀ ਜਾ ਰਹੀ ਹੈ। ਬੱਚੇ ਦਾ ਨਾਮ ਹਰਮਨ ਸਿੰਘ ਪਿੰਡ ਲੋਧੀ ਚੱਕ ਟਾਂਡਾ ਹੈ।

 

 

Trulli