Trulli Trulli Trulli Trulli Trulli

ਵੱਡੀ ਖ਼ਬਰ: ਸਰਚ ਆਪਰੇਸ਼ਨ ਦੌਰਾਨ ਸਕੂਲ ‘ਚੋਂ ਪੰਜ ਕਿੱਲੋ ਹੈਰੋਇਨ ਬਰਾਮਦ

Trulli

ਵੱਡੀ ਖ਼ਬਰ: ਸਰਚ ਆਪਰੇਸ਼ਨ ਦੌਰਾਨ ਸਕੂਲ ‘ਚੋਂ ਪੰਜ ਕਿੱਲੋ ਹੈਰੋਇਨ ਬਰਾਮਦ

ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਇਕ ਵੱਡੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਇਕ ਸਕੂਲ ‘ਚੋਂ ਪੰਜ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ।ਇਹ ਹੈਰੋਇਨ ਡਰੋਨ ਰਾਹੀਂ ਸਰਹੱਦੀ ਖੇਤਰ ‘ਚ ਸੁੱਟੀ ਗਈ ਸੀ। ਪੁਲਿਸ ਕੋਲ ਇਸ ਦੀ ਅਗਾਊਂ ਸੂਚਨਾ ਸੀ ਪਰ ਐਨ ਮੌਕੇ ‘ਤੇ ਡਰੋਨ ਵੱਲੋਂ ਸਥਾਨ ਬਦਲ ਦਿੱਤਾ ਗਿਆ।

ਅੰਮ੍ਰਿਤਸਰ ਦਿਹਾਤੀ ਪੁਲਿਸ ਦੇ SSP ਸਵਪਨ ਸ਼ਰਮਾ ਮੁਤਾਬਕ ਪੁਲਿਸ ਨੇ ਸਰਹੱਦੀ ਇਲਾਕੇ ‘ਚ ਸਰਚ ਆਪ੍ਰੇਸ਼ਨ ਚਲਾਇਆ ਤੇ ਇਹ ਹੈਰੋਇਨ ਦੀ ਖੇਪ ਬਰਾਮਦ ਹੋਈ। ਇਸ ਮਾਮਲੇ ‘ਚ ਹਾਲੇ ਤਕ ਪੁਲਿਸ ਨੇ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ। ਪਰ ਘਰਿੰਡਾ ‘ਚ ਇਸ ਸੰਬੰਧੀ NDPS ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

Trulli