Trulli Trulli Trulli Trulli Trulli

ਵੱਡੀ ਖਬਰ ! ਲੁਧਿਆਣਾ ਤੋਂ ਦਿਲ-ਦਹਿਲਾਉਣ ਵਾਲੀ ਖਬਰ, ਇੱਕੋ ਪਰਿਵਾਰ ਦੀਆਂ ਚਾਰ ਕੁੜੀਆਂ ਲਾਪਤਾ

Trulli

ਲੁਧਿਆਣਾ: ਦਿਲ-ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਲੁਧਿਆਣਾ ਦੇ ਜਨਤਾ ਨਗਰ ਤੋਂ ਇੱਕੋ ਹੀ ਪਰਿਵਾਰ ਦੀਆਂ 4 ਲੜਕੀਆਂ ਲਾਪਤਾ ਹੋ ਗਈਆਂ ਹਨ। ਇਹ ਚਾਰੇ ਲੜਕੀਆਂ ਐਤਵਾਰ ਤੋਂ ਲਾਪਤਾ ਹਨ। ਪਰਿਵਾਰ ਨੇ ਲੜਕੀਆਂ ਦੇ ਘਰ ਨਾ ਆਉਣ ਮਗਰੋਂ ਅੱਜ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਪੁਲਿਸ ਨੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਹਾਸਲ ਜਾਣਕਾਰੀ ਮੁਤਾਬਕ ਚਾਰੇ ਕੁੜੀਆਂ ਦੀ ਉਮਰ 14 ਤੋਂ ਲੈ ਕੇ 16 ਸਾਲ ਤੱਕ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਦੱਸ ਦਈਏ ਕਿ ਚਾਰ ਲਾਪਤਾ ਲੜਕੀਆਂ ਵਿੱਚ ਦੋ ਸਕੀਆਂ ਭੈਣਾਂ ਤੇ ਦੋ ਚਾਚੇ-ਤਾਇਆਂ ਦੀਆਂ ਕੁੜੀਆਂ ਹਨ। ਇਹ ਪਰਿਵਾਰ ਨੇਪਾਲ ਨਾਲ ਸਬੰਧਤ ਹੈ। ਪੁਲਿਸ ਇਲਾਕੇ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ।

Trulli