Trulli Trulli Trulli Trulli Trulli

ਵੱਡੀ ਖਬਰ ! ਨਾਜਾਇਜ਼ ਮਾਈਨਿੰਗ ਰੋਕਣ ਗਏ ਡੀਐਸਪੀ ‘ਤੇ ਚੜ੍ਹਾਇਆ ਟਰੱਕ, ਮੌਕੇ ‘ਤੇ ਹੀ ਮੌਤ

Trulli

ਵੱਡੀ ਖਬਰ ! ਨਾਜਾਇਜ਼ ਮਾਈਨਿੰਗ ਰੋਕਣ ਗਏ ਡੀਐਸਪੀ ‘ਤੇ ਚੜ੍ਹਾਇਆ ਟਰੱਕ, ਮੌਕੇ ‘ਤੇ ਹੀ ਮੌਤ

Breaking: ਹਰਿਆਣਾ ਦੇ ਨੂਹ ਜ਼ਿਲ੍ਹੇ ਤੋਂ ਵੱਡੀ ਖ਼ਬਰ ਆਈ ਹੈ। ਨਾਜਾਇਜ਼ ਮਾਈਨਿੰਗ ਦੀ ਸੂਚਨਾ ‘ਤੇ ਗਏ ਮੇਵਾਤ ਦੇ ਤਵਾਡੂ ਦੇ ਡੀਐਸਪੀ ‘ਤੇ ਡਰਾਈਵਰ ਨੇ ਟਰੱਕ ਚੜ੍ਹਾ ਦਿੱਤਾ। ਡੀਐਸਪੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਮੁਤਾਬਕ ਮਾਈਨਿੰਗ ਮਾਫੀਆ ਦੇ ਲੋਕਾਂ ਨੇ ਡੀਐਸਪੀ ’ਤੇ ਡੰਪਰ ਚੜ੍ਹਾ ਦਿੱਤਾ। ਡੀਐਸਪੀ ਸੁਰਿੰਦਰ ਸਿੰਘ ਬਿਸ਼ਨੋਈ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਹਾਸਲ ਜਾਣਕਾਰੀ ਮੁਤਾਬਕ ਡੀਐਸਪੀ ਸੁਰਿੰਦਰ ਸੂਚਨਾ ’ਤੇ ਮਾਈਨਿੰਗ ਰੋਕਣ ਗਏ ਸਨ। ਜਦੋਂ ਉਨ੍ਹਾਂ ਨੇ ਨਾਜਾਇਜ਼ ਪੱਥਰਾਂ ਨਾਲ ਭਰੇ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਨੇ ਡੰਪਰ ਨਾਲ ਟੱਕਰ ਮਾਰ ਦਿੱਤੀ। ਇਸ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਨੂਹ ਦੇ ਐਸਪੀ ਤੇ ਆਈ.ਜੀ ਪਹੁੰਚ ਗਏ। ਮੁਲਜ਼ਮਾਂ ਨੂੰ ਫੜਨ ਲਈ ਸਰਚ ਆਪਰੇਸ਼ਨ ਜਾਰੀ ਹੈ।

Trulli