Trulli Trulli Trulli Trulli Trulli

ਬੇਅਦਬੀ ਕਾਂਡ ਲਈ ਹਾਅ ਦਾ ਨਾਅਰਾ ਮਾਰਨ ਵਾਲੇ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦਾ ਧੰਨਵਾਦ- ਬਾਬਾ ਦੀਪ ਸਿੰਘ ਜੀ ਸੇਵਾ ਮਿਸ਼ਨ*

Trulli

*ਬੇਅਦਬੀ ਕਾਂਡ ਲਈ ਹਾਅ ਦਾ ਨਾਅਰਾ ਮਾਰਨ ਵਾਲੇ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦਾ ਧੰਨਵਾਦ- ਬਾਬਾ ਦੀਪ ਸਿੰਘ ਜੀ ਸੇਵਾ ਮਿਸ਼ਨ*

ਪਿਛਲੇ ਦਿਨੀਂ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਦੁਸ਼ਟਾ ਵੱਲੋਂ ਬੇਅਦਬੀਆਂ ਕੀਤੀਆਂ ਗਈਆਂ ਜਿਸ ਦੀ ਜਾਂਚ ਕੁੰਵਰ ਵਿਜੇ ਪ੍ਰਤਾਪ ਵੱਲੋਂ ਕੀਤੇ ਗਈ ਤੇ ਉਨ੍ਹਾਂ ਨੇ ਹੁਣ ਇਹ ਮੁੱਦਾ ਵਿਧਾਨ ਸਭਾ ਚ ਬੜੇ ਹੀ ਜ਼ੋਰਦਾਰ ਢੰਗ ਨਾਲ ਉਠਾਇਆ ਪੰਜਾਬ ਦੇ ਕਿਸੇ ਵੀ ਲੀਡਰ ਵੱਲੋਂ ਇਹ ਮੁੱਦਾ ਨਹੀਂ ਚੁੱਕਿਆ ਗਿਆ ਸਿਰਫ ਕੁੰਵਰ ਵਿਜੇ ਪ੍ਰਤਾਪ ਜੀ ਵੱਲੋਂ ਹੀ ਮੁੱਦਾ ਉਠਾਇਆ ਗਿਆ ਜਿਸ ਦੀ ਸ਼ਲਾਗਾ ਬਾਬਾ ਦੀਪ ਸਿੰਘ ਜੀ ਸੇਵਾ ਮਿਸ਼ਨ, ਸਿੰਘ ਸਭਾਵਾਂ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਕੀਤੀ ਗਈ, ਆਉਣ ਵਾਲੇ ਟਾਈਮ ਵਿਚ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਜਲੰਧਰ ਦੀਆਂ ਸੰਗਤਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ,
ਇਸ ਮੌਕੇ ਗੁਰਿੰਦਰ ਸਿੰਘ ਮਝੈਲ, ਗੁਰਮੀਤ ਸਿੰਘ ਬਿੱਟੂ, ਸਾਬਕਾ ਡੀਐਸਪੀ ਜਸਬੀਰ ਸਿੰਘ ਰੰਧਾਵਾ, ਕੰਵਲਜੀਤ ਸਿੰਘ ਟੋਨੀ, ਸੁਖਦੇਵ ਸਿੰਘ ਰਸੂਲਪੁਰੀ, ਦਵਿੰਦਰ ਸਿੰਘ, ਪ੍ਰੋ ਐਮ ਪੀ ਸਿੰਘ, ਕੁਲਜੀਤ ਸਿੰਘ ਚਾਵਲਾ, ਹਰਜੋਤ ਸਿੰਘ ਲੱਕੀ, ਸਤਪਾਲ ਸਿੰਘ ਸਿਦਕੀ, ਹਰਮਿੰਦਰ ਸਿੰਘ ਸਿਆਲ, ਹਰਜਿੰਦਰ ਸਿੰਘ ਨਿੱਲੀਆ ਫੋਜਾ, ਮਨਜੀਤ ਸਿੰਘ ਅਵਾਜੇ ਕੋਮ,ਸਤਪਾਲ ਸਿੰਘ ਨੀਲਾ ਮਹਿਲ, ਜਗਤਾਰ ਸਿੰਘ ਗੁਰੂ ਤੇਗ ਬਹਾਦਰ ਨਗਰ, ਬਲਜਿੰਦਰ ਸਿੰਘ ਸੰਨੀ, ਦਿਲਬਾਗ ਸਿੰਘ, ਇੰਦਰਜੀਤ ਸਿੰਘ ਸਾਬੀ, ਰਣਜੀਤ ਸਿੰਘ, ਗਗਨਦੀਪ ਸਿੰਘ ਮਹਾਰਾਜਾ ਗਾਡਨ,ਬਾਵਾ ਖਰਬੰਦਾ, ਬਲਦੇਵ ਸਿੰਘ ਗਤਕਾ ਮਾਸਟਰ, ਜਤਿੰਦਰ ਪਾਲ ਸਿੰਘ ਮਝੈਲ ਹਾਜਰ ਸਨ।

Trulli