Trulli Trulli Trulli Trulli Trulli

ਪੰਜਾਬ ਪੁਲਿਸ ਵਲੋਂ ਪੇਸ਼ ਹੋਣ ਲਈ ਕਹਿਣ ਤੇ ਸਿੰਘ ਸਾਹਿਬ ਦੇ ਹੱਕ ਚ ਆਈਆਂ ਜਥੇਬੰਦੀਆਂ ਕਿਹਾ ਸਾਰੀ ਸਿੱਖ ਕੌਮ ਦਵੇ ਸਾਥ, ਜੱਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਕੀਤੀ ਅਪੀਲ, ਪੂਰੀ ਖ਼ਬਰ ਪੜੋ ਕੀ ਹੈ ਮਾਮਲਾ

Trulli

 

*ਬਾਬਾ ਦੀਪ ਸਿੰਘ ਜੀ ਸੇਵਾ ਮਿਸ਼ਨ ਜਲੰਧਰ, ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਅਤੇ ਸਿੰਘ ਸਭਾਵਾਂ।*

ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ(ਭੂਰਿਆਂ)ਵਾਲਿਆਂ ‘ਤੇ ਸਿੱਖੀ ਦਾ ਪ੍ਰਚਾਰ ਕਰਨ ਕਰਕੇ ਲਗਭਗ ਢਾਈ ਸਾਲ ਪਹਿਲਾਂ 2020 ਵਿੱਚ ਭਿੱਖੀਵਿੰਡ ਪੁਲਿਸ ਨੇ ਕੇਸ ਦਰਜ ਕੀਤਾ ਸੀ। ਅੱਜ ਪੁਲਿਸ ਵੱਲੋਂ ਸਿੰਘ ਸਾਹਿਬ ਨੂੰ ਕਿਹਾ ਗਿਆ ਕਿ ਦਰਜ ਕੇਸ ਵਿੱਚ ਜਮਾਨਤ ਕਰਵਾਓ ਜਾਂ ਪੁਲਿਸ ਦੇ ਪੇਸ਼ ਹੋਵੇ। ਵਰਨਾ ਤੁਹਾਨੂੰ ਗ੍ਰਿਫਤਾਰ ਕੀਤਾ ਜਾਵੇਗਾ।

ਸਿੰਘ ਸਾਹਿਬ ਨੇ ਕਿਹਾ ਕਿ ਨਾਂ ਤਾਂ ਮੈਂ ਜਮਾਨਤ ਕਰਾਵਾਂਗਾ ਅਤੇ ਨਾਂ ਹੀ ਪੇਸ਼ ਹੋਵਾਂਗਾ। ਉਨਾਂ ਕਿਹਾ ਮੈਂ ਸ਼੍ਰੀ ਦਰਬਾਰ ਸਾਹਿਬ ਦੀ ਗ੍ਰੰਥੀ ਦੀ ਉਸ ਪਦਵੀ ‘ਤੇ ਸੇਵਾ ਕਰਦਾ ਰਿਹਾ ਹਾਂ ਜੋ ਕਿਸੇ ਸਮੇਂ ਸ਼ਹੀਦ ਭਾਈ ਮਨੀ ਸਿੰਘ ਨੇ ਨਿਭਾਈ ਸੀ। ਹਾਂ ਮੈਨੂੰ ਗ੍ਰਿਫਤਾਰ ਕਰਕੇ ਤੁਸੀਂ ਜਦੋਂ ਮਰਜੀ ਲਿਜਾ ਸਕਦੇ ਹੋ।

ਸੋ ਹੁਣ ਪੰਥ ਦਾ ਫਰਜ ਬਣਦਾ ਹੈ ਕਿ ਧਰਮ ਪ੍ਰਚਾਰ ਕਰਨ ਕਰਕੇ ਸਿੰਘ ਸਾਹਿਬ ‘ਤੇ ਦਰਜ ਇਸ ਕੇਸ ਦਾ ਡੱਟਕੇ ਵਿਰੋਧ ਕੀਤਾ ਜਾਵੇ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਕਮੇਟੀ,ਸਮੂੰਹ ਤਖਤ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ,ਰਾਗੀ,ਢਾਡੀ, ਕਵੀਸ਼ਰ, ਪ੍ਰਚਾਰਕ, ਕਥਾਵਾਚਕ, ਸਮੂੰਹ ਧਾਰਮਿਕ, ਰਾਜਨੀਤਿਕ ਅਤੇ ਨਿਹੰਗ ਸਿੰਘ ਜਥੇਬੰਦੀਆਂ ਆਦਿ ਆਪਣਾ ਫਰਜ ਸਮਝਦਿਆਂ ਹੋਇਆਂ ਸਿੰਘ ਸਾਹਿਬ ਦੇ ਰੁਤਬੇ ਦੇ ਸਤਿਕਾਰ ਲਈ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਹੋਰਾਂ ਦਾ ਡੱਟਕੇ ਸਾਥ ਦੇਣ।

ਸਤਿਕਾਰਯੋਗ ਸਿੰਘ ਸਾਹਿਬ ਜੀਓ ਪੂਰੀ ਕੌਮ ਤੁਹਾਡੇ ਨਾਲ ਹੈ

ਇਸ ਮੌਕੇ ਗੁਰਿੰਦਰ ਸਿੰਘ ਮਝੈਲ, ਗੁਰਮੀਤ ਸਿੰਘ ਬਿੱਟੂ, ਸਾਬਕਾ ਡੀਐਸਪੀ ਜਸਬੀਰ ਸਿੰਘ ਰੰਧਾਵਾ, ਕੰਵਲਜੀਤ ਸਿੰਘ ਟੋਨੀ, ਸੁਖਦੇਵ ਸਿੰਘ ਰਸੂਲਪੁਰੀ, ਦਵਿੰਦਰ ਸਿੰਘ, ਪ੍ਰੋ ਐਮ ਪੀ ਸਿੰਘ, ਕੁਲਜੀਤ ਸਿੰਘ ਚਾਵਲਾ, ਹਰਜੋਤ ਸਿੰਘ ਲੱਕੀ, ਸਤਪਾਲ ਸਿੰਘ ਸਿਦਕੀ, ਹਰਮਿੰਦਰ ਸਿੰਘ ਸਿਆਲ, ਹਰਜਿੰਦਰ ਸਿੰਘ ਨਿੱਲੀਆ ਫੋਜਾ, ਮਨਜੀਤ ਸਿੰਘ ਅਵਾਜੇ ਕੋਮ,ਸਤਪਾਲ ਸਿੰਘ ਨੀਲਾ ਮਹਿਲ, ਜਗਤਾਰ ਸਿੰਘ ਗੁਰੂ ਤੇਗ ਬਹਾਦਰ ਨਗਰ, ਬਲਜਿੰਦਰ ਸਿੰਘ ਸੰਨੀ, ਦਿਲਬਾਗ ਸਿੰਘ, ਇੰਦਰਜੀਤ ਸਿੰਘ ਸਾਬੀ, ਰਣਜੀਤ ਸਿੰਘ, ਗਗਨਦੀਪ ਸਿੰਘ ਮਹਾਰਾਜਾ ਗਾਡਨ,ਬਲਦੇਵ ਸਿੰਘ ਗਤਕਾ ਮਾਸਟਰ, ਜਤਿੰਦਰ ਪਾਲ ਸਿੰਘ ਮਝੈਲ ਹਾਜਰ ਸਨ।

Trulli