Trulli Trulli Trulli Trulli Trulli

ਪੰਜਾਬ -ਕੱਲ 31 july ਰਹੇਗੀ ਸੜਕੀ ਆਵਾਜਾਈ ਅਤੇ ਰੇਲਵੇ ਆਵਾਜਾਈ ਠੱਪ ,ਜਾਣੋ ਕਾਰਨ

Trulli
ਪੰਜਾਬ -ਕੱਲ 31 july ਰਹੇਗੀ ਸੜਕੀ ਆਵਾਜਾਈ ਅਤੇ ਰੇਲਵੇ ਆਵਾਜਾਈ ਠੱਪ ,ਜਾਣੋ ਕਾਰਨ
ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਕਿਸਾਨ ਜਥੇਬੰਦੀਆਂ ਵੱਲੋਂ 31 ਜੁਲਾਈ ਨੂੰ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪੰਜਾਬ ਦੀਆਂ ਜਥੇਬੰਦੀਆਂ ਪੰਜਾਬ ਵਿੱਚ ਰੇਲਵੇ ਆਵਾਜਾਈ ਠੱਪ ਰੱਖਣੀਆਂ ਤੇ ਦੂਸਰੀਆਂ ਸਟੇਟਾਂ ਦੇ ਵਿਚ ਕਿਸਾਨ ਜਥੇਬੰਦੀਆਂ ਸੜਕੀ ਆਵਾਜਾਈ ਠੱਪ ਰੱਖਣਗੀਆਂ ਤਾਂ ਕਿ ਕਿਸਾਨੀ ਮੰਗਾਂ ਨੂੰ ਕੇਂਦਰ ਸਰਕਾਰ ਉਪਰ ਦਬਾਅ ਪਾ ਕੇ ਲਾਗੂ ਕਰਵਾਇਆ ਜਾ ਸਕੇ।
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਖਿਲਾਫ ਇਕ ਵਾਰ ਫਿਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਬੱਤੀ ਕਿਸਾਨ ਜਥੇਬੰਦੀਆਂ ਸੰਘਰਸ਼ ਕਰਨ ਦੇ ਲਈ ਮੈਦਾਨ ਵਿੱਚ ਆ ਰਹੀਆਂ ਨੇ ਉਹਨਾਂ ਕਿਹਾ ਕਿ 31 ਜੁਲਾਈ ਨੂੰ ਦੇਸ਼ ਭਰ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਰੇਲਵੇ ਅਤੇ ਸੜਕੀ ਆਵਾਜਾਈ ਠੱਪ ਰੱਖੀ ਜਾਵੇਗੀ।
ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੀਆਂ ਜਥੇਬੰਦੀਆਂ ਪੰਜਾਬ ਵਿੱਚ ਰੇਲਵੇ ਆਵਾਜਾਈ ਠੱਪ ਰੱਖਣੀਆਂ ਤੇ ਦੂਸਰੀਆਂ ਸਟੇਟਾਂ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸੜਕੀ ਆਵਾਜਾਈ ਠੱਪ ਰੱਖੀ ਜਾਵੇਗੀ। ਕਿਸਾਨ ਆਗੂ ਨੇ ਇਹ ਵੀ ਕਿਹਾ ਕਿ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣਾ ਦਿੱਲੀ ਦੇ ਵਿੱਚ ਕਿਸਾਨਾਂ ਤੇ ਦਰਜ ਕੀਤੇ ਗਏ ਪਰਚੇ ਰੱਦ ਕਰਵਾਉਣਾ ਅਤੇ ਇਸ ਤੋਂ ਇਲਾਵਾ ਐਮਐਸਪੀ ਉੱਤੇ ਬਣਾਈ ਗਈ ਕਮੇਟੀ ਵਿੱਚ ਪੰਜਾਬ ਦਾ ਨੁਮਾਇੰਦਾ ਸ਼ਾਮਿਲ ਨਾ ਕਰਨਾ ਕੇਂਦਰ ਸਰਕਾਰ ਦੇ ਖਿਲਾਫ ਕਿਸਾਨਾਂ ਦਾ ਰੋਸ ਹੈ।
ਰੁਲਦੂ ਸਿੰਘ ਮਾਨਸਾ ਨੇ ਪੰਜਾਬ ਦੀ ਸਰਕਾਰ ਤੇ ਵੀ ਵਰ੍ਹਦਿਆਂ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਦੀ ਬਿਜਾਈ ਗਈ ਮੂੰਗੀ ਦਾ ਦਾਣਾ ਦਾਣਾ ਖਰੀਦਿਆ ਜਾਵੇ ਅਤੇ ਇਸ ਤੋਂ ਇਲਾਵਾ ਬਾਰਿਸ਼ ਅਤੇ ਗੁਲਾਬੀ ਸੁੰਡੀ ਦੇ ਨਾਲ ਖ਼ਰਾਬ ਹੋ ਰਹੀ ਫ਼ਸਲ ਦਾ ਪੰਜਾਬ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਤੁਰੰਤ ਮੁਆਵਜ਼ਾ ਜਾਰੀ ਕਰੇ।
Trulli