Trulli Trulli Trulli Trulli Trulli

ਪੇਸ਼ੀ ਲਈ ਕੋਰਟ ਲਿਆਂਦੇ ਗੈਂਗਸਟਰ ਨੂੰ ਛੁਡਵਾ ਕੇ ਲੈ ਗਏ ਸਾਥੀ, ਇੱਟਾਂ ਨਾਲ ਕੀਤਾ ਹਮਲਾ, ਇਕ ਕਾਂਸਟੇਬਲ ਜ਼ਖਮੀ

Trulli

ਪੇਸ਼ੀ ਲਈ ਕੋਰਟ ਲਿਆਂਦੇ ਗੈਂਗਸਟਰ ਨੂੰ ਛੁਡਵਾ ਕੇ ਲੈ ਗਏ ਸਾਥੀ, ਇੱਟਾਂ ਨਾਲ ਕੀਤਾ ਹਮਲਾ, ਇਕ ਕਾਂਸਟੇਬਲ ਜ਼ਖਮੀ

ਆਗਰਾ ਵਿੱਚ ਬਦਮਾਸ਼ਾਂ ਦੇ ਬੁਲੰਦ ਹੌਸਲੇ ਦੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਚਾਰ ਹਮਲਾਵਰਾਂ ਨੇ ਅਦਾਲਤੀ ਕੰਪਲੈਕਸ ਵਿਚ ਪੇਸ਼ੀ ਲਈ ਜਾ ਰਹੇ ਗੈਂਗਸਟਰ ਨੂੰ ਪੁਲਿਸ ਹਿਰਾਸਤ ਵਿੱਚ ਛੁਡਵਾ ਲਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਚਾਰ ਬਦਮਾਸ਼ਾਂ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ ਅਤੇ ਪ੍ਰੋਡਕਸ਼ਨ ਲਈ ਆਏ ਗੈਂਗਸਟਰ ਵਿਨੈ ਸ਼ਰੋਤਿਆ ਨੂੰ ਆਪਣੇ ਨਾਲ ਲੈ ਗਏ। ਇਸ ਹਮਲੇ ‘ਚ ਇਕ ਮੁਲਾਜ਼ਮ ਵੀ ਜ਼ਖਮੀ ਹੋ ਗਿਆ। ਇਸ ਭਿਆਨਕ ਹਮਲੇ ਤੋਂ ਬਾਅਦ ਪੁਲਿਸ ਮਹਿਕਮੇ ‘ਚ ਹੜਕੰਪ ਮਚ ਗਿਆ ਹੈ।

ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਹਮਲਾ ਕਰਨ ਵਾਲੇ ਬਦਮਾਸ਼ ਫ਼ਿਰੋਜ਼ਾਬਾਦ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਸੂਤਰਾਂ ਦੇ ਹਵਾਲੇ ਨਾਲ ਮਿਲੀ ਖਬਰ ਮੁਤਾਬਕ ਪੁਲਿਸ ਦੀਆਂ ਕਈ ਟੀਮਾਂ ਫਿਰੋਜ਼ਾਬਾਦ ਭੇਜੀਆਂ ਗਈਆਂ ਹਨ। ਵਰਨਣਯੋਗ ਹੈ ਕਿ ਮੁਲਜ਼ਮ ਵਿਨੈ ਖ਼ਿਲਾਫ਼ ਥਾਣਾ ਬਰਹਾਨ ਵਿੱਚ ਗੈਂਗਸਟਰ ਤਹਿਤ ਕਾਰਵਾਈ ਕੀਤੀ ਗਈ ਸੀ। ਇਸ ਮਾਮਲੇ ਵਿੱਚ ਪੁਲਿਸ ਅੱਜ ਉਸ ਦੀ ਪੇਸ਼ੀ ਲਈ ਅਦਾਲਤ ਵਿੱਚ ਪੁੱਜੀ ਸੀ, ਜਿੱਥੇ ਬਦਮਾਸ਼ ਪੁਲਿਸ ’ਤੇ ਹਮਲਾ ਕਰਕੇ ਉਸ ਨੂੰ ਆਪਣੇ ਨਾਲ ਲੈ ਗਏ।

ਪੁਲਿਸ ਲਈ ਸ਼ਰਮਸ਼ਾਰ ਕਰਨ ਵਾਲੀ ਗੱਲ ਇਹ ਹੈ ਕਿ ਬਦਮਾਸ਼ਾਂ ਨੇ ਸਿਰਫ਼ ਇੱਟਾਂ-ਰੋੜੇ ਵਰਤ ਕੇ ਇਸ ਕਾਂਡ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਪੁਲਿਸ ਨੇ ਪੂਰੇ ਸ਼ਹਿਰ ਦੀ ਨਾਕਾਬੰਦੀ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ ਪਹਿਲਾਂ ਤੋਂ ਹੀ ਕੋਰਟ ਕੰਪਲੈਕਸ ‘ਚ ਮੌਜੂਦ ਸਨ। ਜਿਵੇਂ ਹੀ ਗੈਂਗਸਟਰ ਵਿਨੈ ਪੁਲਿਸ ਦੇ ਨਾਲ ਕੋਰਟ ਕੰਪਲੈਕਸ ‘ਚ ਪਹੁੰਚਿਆ ਤਾਂ ਬਦਮਾਸ਼ਾਂ ਨੇ ਇੱਟ ਨਾਲ ਹਮਲਾ ਕਰ ਦਿੱਤਾ।

ਇਸ ਹਮਲੇ ‘ਚ ਇਕ ਮੁਲਾਜ਼ਮ ਜ਼ਖਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸਿਪਾਹੀ ਦੇ ਸਿਰ ‘ਤੇ ਸੱਟ ਲੱਗੀ ਹੈ। ਗੈਂਗਸਟਰ ਵਿਨੈ ਉਰਫ਼ ਵਿਨੈ ਸ਼ਰਮਾ ਖ਼ਿਲਾਫ਼ ਫ਼ਿਰੋਜ਼ਾਬਾਦ, ਆਗਰਾ ਅਤੇ ਈਟਾ ਜ਼ਿਲ੍ਹਿਆਂ ਵਿੱਚ ਕਰੀਬ 30 ਕੇਸ ਦਰਜ ਹਨ।

by n18

Trulli