Trulli Trulli Trulli Trulli Trulli

ਪਰਗਟ ਸਿੰਘ ਨੇ ਮਾਨ ਸਰਕਾਰ ਦੀ ਇਸ਼ਤਿਹਾਰਬਾਜ਼ੀ ‘ਤੇ ਚੁੱਕੇ ਸਵਾਲ, ਕਾਲਜ ਦੀ ਇਕ ਇੱਟ ਵੀ ਨਹੀਂ ਰੱਖੀ ਪਰ ਇਸ਼ਤਿਹਾਰ…

Trulli

ਪੰਜਾਬ ਦੀ ਆਪ ਸਰਕਾਰ ਇਸ਼ਤਿਹਾਰਬਾਜ਼ੀ ਨੂੰ ਲੈ ਕੇ ਲਗਾਤਾਰ ਘਿਰ ਰਹੀ ਹੈ। ਮਨਜਿੰਦਰ ਸਿਰਸਾ ਮਗਰੋਂ ਹੁਣ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਇਕ ਪੋਸਟ ਪਾ ਕੇ ਮਾਨ ਸਰਕਾਰ ‘ਤੇ ਹਮਲਾ ਬੋਲਿਆ ਹੈ।

ਮੁੱਖ ਮੰਤਰੀ ਤੇ ਸਵਾਲ ਚੁੱਕਦੇ ਹੋਏ ਪਰਗਟ ਸਿੰਘ ਨੇ ਕਿਹਾ, “ਭਗਵੰਤ ਮਾਨ ਦੀ ਪੀ.ਆਰ. ਸਰਕਾਰ ਦਾ ਪ੍ਰਚਾਰ ਦਾ ਜਨੂੰਨ ਕੱਚਾ ਹੈ। ਪੰਜਾਬ ਦਾ ਹਰ ਕੋਨਾ 16 ਮੈਡੀਕਲ ਕਾਲਜਾਂ ਦੇ ਇਸ਼ਤਿਹਾਰਾਂ ਨਾਲ ਭਰਿਆ ਹੋਇਆ ਹੈ ਜਦੋਂ ਕਿ ਇੱਕ ਵੀ ਕਾਲਜ ਲਈ ਇੱਕ ਇੱਟ ਵੀ ਨਹੀਂ ਰੱਖੀ।”

ਬੀਤੇ ਕੱਲ੍ਹ ਵੀ ਪਰਗਟ ਸਿੰਘ ਨੇ ਇਸ਼ਤਿਹਾਰਬਾਜ਼ੀ ‘ਤੇ ਸਵਾਲ ਚੁੱਕੇ ਸੀ ਉਨ੍ਹਾਂ ਪੋਸਟ ਪਾ ਕਿਹਾ ਸੀ ਕਿ, “ਅੱਜ ਫੇਰ ਭਗਵੰਤ ਮਾਨ ਸਰਕਾਰ ਨੇ ਪੰਜਾਬ ਦਾ ਕਰੋੜਾਂ ਰੁਪੱਇਆ ਫਾਲਤੂ ਇਸ਼ਤਿਹਾਰ ਵਿੱਚ ਬਰਬਾਦ ਕਰ ਦਿੱਤਾ। ਇਸ਼ਤਿਹਾਰ ਵਿੱਚ ਕੰਮ ਵੀ ਉਹ ਦੱਸੇ ਆ ਜੋ ਪਹਿਲਾਂ ਤੋਂ ਹੀ ਹੁੰਦੇ ਹਨ ਪੰਜਾਬ ਵਿੱਚ। ਭਗਵੰਤ ਮਾਨ ਜੀ ਇਹ ਬਰਬਾਦੀ ਰੋਕੋ ,ਇਹਨਾਂ ਪੈਸਿਆਂ ਨੂੰ ਲੋਕਾਂ ਦੀ ਭਲਾਈ ਲਈ ਵਰਤੋ।”

ਇਸ਼ਤਿਹਾਰਬਾਜ਼ੀ ‘ਤੇ ਆਪ ਸਰਕਾਰ ਲਗਾਤਾਰ ਘਿਰ ਰਹੀ ਹੈ।ਇਸ ਤੋਂ ਪਹਿਲਾਂ ਬੀਜੇਪੀ ਆਗੂ ਮਨਜਿੰਦਰ ਸਿਰਸਾ ਨੇ AAP ‘ਤੇ ਗੰਭੀਰ ਆਰੋਪ ਲਾਏ ਸੀ।ਸਿਰਸਾ ਨੇ ਕਿਹਾ ਸੀ ਆਪ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਪਰ ਕਈ ਕਰੋੜ ਦੇ ਇਸ਼ਤਿਹਾਰ ਦਿੱਤੇ ਹਨ।

ਸਿਰਸਾ ਨੇ ਟਵੀਟ ਕਰ ਲਿਖਿਆ, ” ਆਪ ਸਰਕਾਰ ਨੇ 100 ਦਿਨਾਂ ਦੇ ਕਾਰਜਕਾਲ ‘ਚ ਕੋਈ ਚੋਣ ਵਾਅਦਾ ਪੂਰਾ ਨਹੀਂ ਕੀਤਾ ਪਰ 60 ਦਿਨਾਂ ‘ਚ ਪੰਜਾਬੋਂ ਬਾਹਰਲੇ ਮੀਡੀਆ ਨੂੰ 38 ਕਰੋੜ ਦੇ ਇਸ਼ਤਿਹਾਰ ਦੇ ਕੇ ਪੰਜਾਬ ਦੇ ਖਜ਼ਾਨੇ ਨੂੰ ਉਜਾੜਿਆ ਹੈ।MAAN ਜੀ, ਤੁਸੀ ਆਪਣੇ ਦਿੱਲੀ ਬੈਠੇ ‘ਆਕਾ’ ਦੀ ਪ੍ਰਮੋਸ਼ਨ ਲਈ ਪੰਜਾਬ ਦੇ ਖਜ਼ਾਨੇ ਦੇ ਉਜਾੜੇ ਨੂੰ ਕਿਵੇਂ ਜਾਇਜ਼ ਠਹਿਰਾਉਂਦੇ ਹੋ?”

 

Trulli