Trulli Trulli Trulli Trulli Trulli

ਦਰਦਨਾਕ ਹਾਦਸਾ: ਨਦੀ ‘ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, ਹੁਣ ਤੱਕ 13 ਲੋਕਾਂ ਦੀ ਮੌਤ

Trulli

ਦਰਦਨਾਕ ਹਾਦਸਾ: ਨਦੀ ‘ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, ਹੁਣ ਤੱਕ 13 ਲੋਕਾਂ ਦੀ ਮੌਤ

ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਇੰਦੌਰ-ਖਰਗੋਨ ਵਿਚਾਲੇ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ । ਇੰਦੌਰ ਤੋਂ ਪੁਣੇ ਜਾ ਰਹੀ ਬੱਸ ਧਾਮਨੌਦ ਵਿੱਚ ਖਲਘਾਟ ਨੇੜੇ ਨਰਮਦਾ ਨਦੀ ਵਿੱਚ ਡਿੱਗ ਗਈ । ਰਾਤ ਦੇ ਸਮੇਂ ਖਲਘਾਟ ਵਿੱਚ ਟੂ-ਲੇਨ ਪੁਲ ‘ਤੇ ਕਿਸੇ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਬੱਸ ਬੇਕਾਬੂ ਹੋ ਗਈ । ਜਿਸ ਤੋਂ ਬਾਅਦ ਡਰਾਈਵਰ ਨੇ ਸੰਤੁਲਨ ਗੁਆ ਦਿੱਤਾ ਅਤੇ ਬੱਸ ਰੇਲਿੰਗ ਤੋੜਦੀ ਹੋਈ ਨਦੀ ਵਿੱਚ ਜਾ ਡਿੱਗੀ।

Madhya Pradesh bus accident

ਮਿਲੀ ਜਾਣਕਾਰੀ ਅਨੁਸਾਰ ਬੱਸ ਵਿੱਚ ਔਰਤਾਂ ਅਤੇ ਬੱਚਿਆਂ ਸਣੇ 40 ਯਾਤਰੀ ਸਵਾਰ ਸਨ । ਹੁਣ ਤੱਕ 13 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ । ਜਿਨ੍ਹਾਂ ਵਿੱਚ 8 ਪੁਰਸ਼, 4 ਔਰਤਾਂ ਅਤੇ 1 ਬੱਚਾ ਸ਼ਾਮਲ ਹੈ। ਮ੍ਰਿਤਕਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ 15 ਯਾਤਰੀਆਂ ਨੂੰ ਜ਼ਿੰਦਾ ਬਾਹਰ ਕੱਢਣ ਦਾ ਦਾਅਵਾ ਕੀਤਾ ਹੈ। ਹਾਲਾਂਕਿ ਮੌਕੇ ‘ਤੇ ਮੌਜੂਦ ਐਂਬੂਲੈਂਸ ਦੇ ਡਰਾਈਵਰ ਨੇ ਦੱਸਿਆ ਕਿ ਇਸ ਘਟਨਾ ਵਿੱਚ ਅਜੇ ਤੱਕ ਇੱਕ ਵੀ ਯਾਤਰੀ ਜ਼ਿੰਦਾ ਨਹੀਂ ਮਿਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਆਗਰਾ-ਮੁੰਬਈ (ਏਬੀ ਰੋਡ) ਹਾਈਵੇਅ ‘ਤੇ ਵਾਪਰਿਆ । ਇਹ ਹਾਈਵੇ ਇੰਦੌਰ ਨੂੰ ਮਹਾਰਾਸ਼ਟਰ ਨਾਲ ਜੋੜਦਾ ਹੈ । ਘਟਨਾ ਸਥਾਨ ਇੰਦੌਰ ਤੋਂ ਲਗਭਗ 80 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ । ਜਿਸ ਜਗ੍ਹਾ ਸੰਜੇ ਸੇਤੂ ਪੁਲ ਤੋਂ ਇਹ ਬੱਸ ਡਿੱਗੀ, ਉਹ ਰਾਜ ਦੇ ਦੋ ਜ਼ਿਲ੍ਹਿਆਂ ਧਾਰ ਅਤੇ ਖਰਗੋਨ ਦੀ ਸਰਹੱਦ ‘ਤੇ ਬਣਿਆ ਹੋਇਆ ਹੈ। ਲਗਭਗ ਅੱਧਾ ਹਿੱਸਾ ਖਲਘਾਟ (ਧਾਰ) ਅਤੇ ਅੱਧਾ ਖਲਟਾਕਾ (ਖਰਗੋਨ) ਵਿੱਚ ਹੈ ।

ਦੱਸ ਦੇਈਏ ਕਿ ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਖਲਘਾਟ ਸਮੇਤ ਆਸਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ । ਇੰਦੌਰ ਅਤੇ ਧਾਰ ਤੋਂ NDRF ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ । ਇਹ ਪੁਲ ਪੁਰਾਣਾ ਦੱਸਿਆ ਜਾ ਰਿਹਾ ਹੈ। ਬੱਸ ਮਹਾਰਾਸ਼ਟਰ ਸਟੇਟ ਟਰਾਂਸਪੋਰਟ ਦੀ ਹੈ। ਇਸ ਘਟਨਾ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਸ਼ਾਸਨ ਨੂੰ ਬਚਾਅ ਅਤੇ ਰਾਹਤ ਕਾਰਜਾਂ ਦੇ ਆਦੇਸ਼ ਦਿੱਤੇ ਹਨ।

Trulli