Trulli Trulli Trulli Trulli Trulli

ਡਿਪਟੀ ਕਮਿਸ਼ਨਰ ਜਲੰਧਰ ਜਸਪ੍ਰੀਤ ਸਿੰਘ ਦਾ ਵਿਰਸਾ ਵਿਹਾਰ ਦੇ ਸਕੱਤਰ ਤੇ ਕਲਾ ਪ੍ਰੇਮੀਆਂ ਵੱਲੋਂ ਨਿੱਘਾ ਸਵਾਗਤ

Trulli

ਡਿਪਟੀ ਕਮਿਸ਼ਨਰ ਜਲੰਧਰ ਜਸਪ੍ਰੀਤ ਸਿੰਘ ਦਾ ਵਿਰਸਾ ਵਿਹਾਰ ਦੇ ਸਕੱਤਰ ਤੇ ਕਲਾ ਪ੍ਰੇਮੀਆਂ ਵੱਲੋਂ ਨਿੱਘਾ ਸਵਾਗਤ

ਡਿਪਟੀ ਕਮਿਸ਼ਨਰ ਜਲੰਧਰ ਸਰਦਾਰ ਜਸਪ੍ਰੀਤ ਸਿੰਘ ਦਾ ਅੱਜ ਵਿਰਸਾ ਵਿਹਾਰ ਦੇ ਸਕੱਤਰ ਸਰਦਾਰ ਗੁਰਮੀਤ ਸਿੰਘ ਤੇ ਸੰਗੀਤ ਸਾਹਿਤ ਤੇ ਕਲਾ ਨਾਲ ਜੁੜੀਆਂ ਸ਼ਖਸੀਅਤਾਂ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਸ ਗੁਰਮੀਤ ਸਿੰਘ ਨੇ ਦੱਸਿਆ ਇਸ ਮੁਲਾਕਾਤ ਦੌਰਾਨ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਵਿਰਸਾ ਵਿਹਾਰ ਵਿੱਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੀ ਗੱਲਬਾਤ ਕੀਤੀ ਅਤੇ ਕਿਹਾ ਕਿ ਬਹੁਤ ਜਲਦ ਡਿਪਟੀ ਕਮਿਸ਼ਨਰ ਕਮ ਚੈਅਰਮੈਨ ਵਿਰਸਾ ਵਿਹਾਰ ਜਲੰਧਰ ਸਰਦਾਰ ਜਸਪ੍ਰੀਤ ਸਿੰਘ ਦੇ ਸਵਾਗਤ ਲਈ ਵਿਰਸਾ ਵਿਹਾਰ ਦੇ ਵਿਹੜੇ ਇਕ ਸੰਗੀਤਮਈ ਸ਼ਾਮ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਤੇ ਸੰਗੀਤ ਅਤੇ ਕਲਾ ਨਾਲ ਜੁੜੀਆਂ ਸ਼ਖਸਿਅਤਾਂ ਉਸਤਾਦ ਸ੍ਰੀ ਕਾਲੇ ਰਾਮ , ਸ੍ਰੀ ਸੰਗਤ ਰਾਮ ਸਕੱਤਰ ਸ੍ਰੀ ਬਾਬਾ ਹਰੀਵੱਲਭ ਸੰਗੀਤ ਮਹਾਂਸਭਾ, ਮੈਡਮ ਸਰਿਤਾ ਤਿਵਾੜੀ, ਡਾਕਟਰ ਕੁਲਵਿੰਦਰ ਦੀਪ ਕੌਰ, ਡਾਕਟਰ ਏਕਜੋਤ ਕੌਰ, ਸ੍ਰੀ ਵਿਜੇ ਕੁਮਾਰ ਗੁਪਤਾ ਹੋਰ ਬਹੁਤ ਸਾਰੀਆਂ ਸਖਸ਼ੀਅਤਾਂ ਹਾਜ਼ਰ ਸਨ।

Trulli