Trulli Trulli Trulli Trulli Trulli

ਜਲੰਧਰ ਦੇ ਸਾਰੇ ਗੁਰੂ ਘਰਾਂ ਚ ਬੰਦੀ ਸਿੰਘਾਂ ਦੀ ਰਿਹਾਈ ਦੇ ਪੋਸਟਰ ਲਗਾਉਣ ਦੀ ਬੇਨਤੀ,ਸੰਗਤਾਂ ਨੂੰ ਜਾਗਰੂਕ ਕਰਨ ਪ੍ਰਬੰਧਕ – ਸਿੰਘ ਸਭਾਵਾਂ

Trulli

ਜਲੰਧਰ ਦੇ ਸਾਰੇ ਗੁਰੂ ਘਰਾਂ ਚ ਬੰਦੀ ਸਿੰਘਾਂ ਦੀ ਰਿਹਾਈ ਦੇ ਪੋਸਟਰ ਲਗਾਉਣ ਦੀ ਬੇਨਤੀ,ਸੰਗਤਾਂ ਨੂੰ ਜਾਗਰੂਕ ਕਰਨ ਪ੍ਰਬੰਧਕ – ਸਿੰਘ ਸਭਾਵਾਂ

ਜਲੰਧਰ……

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜੱਥੇਦਾਰ ਅਕਾਲ ਤਖ਼ੱਤ ਸਾਹਿਬ ਵਲੋਂ ਲਏ ਗਏ ਫੈਂਸਲੇ ਦੀ ਸ਼ਲਾਘਾ ਕਰਦਿਆਂ ਜਲੰਧਰ ਸ਼ਹਿਰ ਦੀਆ ਸਿੰਘ ਸਭਾਵਾਂ, ਗੁ ਪ੍ਰਬੰਧਕ ਕਮੇਟੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਗੁ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਗਈ ਕਿ ਗੁਰੂ ਘਰਾਂ ਚ ਬੰਦੀ ਸਿੰਘਾਂ ਦੀ ਰਿਹਾਈ ਲਈ ਬੋਰਡ ਲਗਾਏ ਜਾਣ ਅਤੇ ਸੰਗਤਾਂ ਨੂੰ ਜਾਗਰੂਕ ਕੀਤਾ ਜਾਵੇ। ਸ਼ਾਮਿਲ ਨੁਮਾਇੰਦਿਆਂ ਨੇ ਕਿਹਾ ਕਿ ਸਿਰਮੌਰ ਸੰਸਥਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵਲੋਂ ਕੀਤੀ ਅਪੀਲ ਨੂੰ ਹੁਕਮ ਮੰਨਕੇ ਇਹ ਕਾਰਜ ਕਰਨਾ ਚਾਹੀਦਾ ਹੈ ਤਾਂ ਜੋ ਸਿੱਖ ਕੌਮ ਤੇ ਚੁਫੇਰਿਓਂ ਹੋ ਰਹੇ ਹਮਲਿਆਂ ਦਾ ਇਕਜੁੱਟ ਹੋ ਕੇ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕੇ। ਕੁਝ ਅੰਦਰੂਨੀ ਮਸਲਿਆਂ ਨੂੰ ਲੈਕੇ ਸਿੱਖ ਆਪਸ ਚ ਇਕ ਨਹੀਂ ਹੋ ਪਾ ਰਹੇ ਜਿਸ ਕਰਕੇ ਘਰ ਦੇ ਵਿਵਾਦ ਨਹੀਂ ਮੁਕਦੇ ਪਰ ਜੋ ਫੈਂਸਲਾ ਜੱਥੇਦਾਰ ਅਕਾਲ ਤਖ਼ਤ ਸਾਹਿਬ ਦੇਣਗੇ ਉਸ ਤੇ ਕੌਮ ਨੂੰ ਪਹਿਰਾ ਦੇਣਾ ਚਾਹੀਦਾ ਹੈ।ਮੀਟਿੰਗ ਚ ਸਾਰੇ ਨੁਮਾਇੰਦਿਆ ਨੇ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਗੁਰੂ ਘਰਾਂ ਵਿਚਲੇ ਵਿਵਾਦਾਂ ਲਈ ਆਪਸ ਚ ਤਾਲਮੇਲ ਰੱਖ ਕੇ ਇਕ ਹੋ ਕੇ ਸੁਲਝਾਉਣ ਦੀ ਕੋਸ਼ਿਸ਼ ਕਰੀਏ ਤਾਂ ਕੀ ਆਉਣ ਵਾਲੀ ਪੀੜੀ ਅਤੇ ਸਾਰੀ ਸਿੱਖ ਸੰਗਤ ਨੂੰ ਸਾਡੀ ਕੌਮ ਤੇ ਮਾਣ ਮਹਿਸੂਸ ਹੋਵੇ। ਗੁਰੂ ਘਰਾਂ ਵਿਚ ਆਪਸੀ ਕਈਂ ਮਸਲੇ ਪ੍ਰਬੰਧਕਾਂ, ਰਾਗੀ ਸਿੰਘਾਂ, ਗ੍ਰੰਥੀ ਸਿੰਘਾਂ ਵਿਚਾਲੇ ਸੁਰਖੀਆਂ ਚ ਰਹਿੰਦੇ ਹਨ ਇਸ ਮਾਮਲੇ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਤੇ ਜਥੇਦਾਰ ਜਗਜੀਤ ਸਿੰਘ ਖਾਲਸਾ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਹਰਜੋਤ ਸਿੰਘ ਲੱਕੀ, ਗੁਰਬਖਸ਼ ਸਿੰਘ ਜੁਨੇਜਾ ਅਤੇ ਗੁਰਮੀਤ ਸਿੰਘ ਬਿੱਟੂ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਸਲੇ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਨਾਲ ਸਾਂਝੇ ਕਰਨੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਦਾ ਮਿਲ ਬੈਠ ਕੇ ਉਚਿਤ ਹੱਲ ਕੀਤਾ ਜਾਵੇ ਨਾ ਕਿ ਸੋਸ਼ਲ ਮੀਡੀਆ ਚ ਉਛਾਲ ਕੇ ਕੌਮ ਦੀ ਚੜਦੀ ਕਲ੍ਹਾ ਨੂੰ ਢਾਹ ਲਾਈ ਜਾਵੇ। ਸਿੰਘ ਸਭਾਵਾਂ ਦੇ ਨੁਮਾਇੰਦਿਆਂ ਨੇ ਦੋਆਬੇ ਦੇ ਕੇਂਦਰੀ ਅਸਥਾਨ ਤੋਂ ਸਜਾਏ ਜਾਂਦੇ
ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬਾਂ ਨੂੰ ਸਮਰਪਿਤ ਨਗਰ ਕੀਰਤਨਾ ਸਬੰਧੀ ਵਿਚਾਰਾਂ ਕਰਦਿਆਂ ਸਮੂਹ ਸਿੰਘ ਸਭਾਵਾਂ, ਗੁਰੂ ਘਰ ਪ੍ਰਬੰਧਕ ਕਮੇਟੀਆਂ ਨੂੰ ਤਹਿ ਦਿਲ ਤੋਂ ਬੇਨਤੀ ਕਰਦਿਆਂ ਕਿਹਾ ਕਿ ਇਸ ਵਾਰ ਆਪਣੇ ਆਪਣੇ ਇਲਾਕਿਆਂ ਚ ਨਗਰ ਕੀਰਤਨ ਨਾ ਸਜਾਏ ਜਾਣ ਸਗੋਂ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਲੋਂ ਸਜਾਏ ਜਾ ਰਹੇ ਨਗਰ ਕੀਰਤਨ ਵਿੱਚ ਆਪਣੇ ਇਲਾਕੇ ਦੀਆਂ ਸੰਗਤਾਂ ਦੀ ਸ਼ਮੂਲੀਅਤ ਕਰਵਾ ਕੇ ਸਿੱਖੀ ਦੀ ਸ਼ਾਨ ਅਤੇ ਚੜਦੀ ਕਲ੍ਹਾ ਲਈ ਉਪਰਾਲਾ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਵਿਦੇਸ਼ਾਂ ਚ ਸਾਰੀਆਂ ਸਿੱਖ ਸੰਗਤਾਂ ਨਗਰ ਕੀਰਤਨ ਵਾਲੇ ਦਿਨ ਆਪਣੇ ਕੰਮ ਕਾਜ ਸੰਕੋਚ ਕੇ ਪ੍ਰੀਵਾਰਾਂ ਸਹਿਤ ਨਗਰ ਕੀਰਤਨ ਦੀ ਰੌਣਕ ਨੂੰ ਵਧਾਉਂਦੀਆਂ ਹਨ ਅਤੇ ਰੂਹਾਨੀ ਖੁਸ਼ੀ ਪ੍ਰਾਪਤ ਕਰਦੀਆਂ ਹਨ। ਇਸੇ ਤਰ੍ਹਾਂ ਜਲੰਧਰ ਦੀਆਂ ਸੰਗਤਾਂ ਨੂੰ ਵੀ ਉਪਰਾਲੇ ਕਰਨੇ ਚਾਹੀਦੇ ਹਨ।
ਇਸ ਮੋਕੇ ਸਿੰਘ ਸਭਾਵਾਂ ਵਲੋਂ ਮੋਹਨ ਸਿੰਘ ਢੀਂਡਸਾ,ਜਗਜੀਤ ਸਿੰਘ ਗਾਬਾ, ਅਮਰਜੀਤ ਸਿੰਘ ਬਰਮੀ ਸਰਬਜੀਤ ਸਿੰਘ ਰਾਜਪਾਲ, ਅਜੀਤ ਸਿੰਘ ਸੇਠੀ, ਕੁਲਦੀਪ ਸਿੰਘ ਪਾਇਲਟ,ਦਵਿੰਦਰ ਸਿੰਘ ਰਹੇਜਾ, ਸਤਪਾਲ ਸਿੰਘ ਸਿਦਕੀ, ਕੰਵਲਜੀਤ ਸਿੰਘ ਟੋਨੀ, ਚਰਨ ਸਿੰਘ ਮਕਸੂਦਾਂ, ਇਕਬਾਲ ਸਿੰਘ ਮਕਸੂਦਾਂ, ਦਵਿੰਦਰ ਸਿੰਘ ਰਿਆਤ,ਭੁਪਿੰਦਰ ਪਾਲ ਸਿੰਘ ਖਾਲਸਾ, ਜਸਬੀਰ ਸਿੰਘ ਦਕੋਹਾ, ਗੁਰਬਚਨ ਸਿੰਘ ਟੱਕਰ, ਮਨਜੀਤ ਸਿੰਘ ਟਰਾਂਸਪੋਟਰ, ਜਗਦੇਵ ਸਿੰਘ ਜੰਗੀ, ਬਾਬਾ ਜਸਵਿੰਦਰ ਸਿੰਘ, ਗੁਰਚਰਨ ਸਿੰਘ ਬਾਗ਼ਾਂ ਵਾਲੇ,ਗੁਰਜੀਤ ਸਿੰਘ ਟੱਕਰ, ਜਸਬੀਰ ਸਿੰਘ ਰੰਧਾਵਾ, ਹਰਭਜਨ ਸਿੰਘ ਸੈਣੀ, ਗੁਰਮੇਲ ਸਿੰਘ, ਸੁਰਿੰਦਰ ਸਿੰਘ ਵਿਰਦੀ, ਰਣਜੀਤ ਸਿੰਘ ਮਾਡਲ ਹਾਊਸ, ਅਮਨਦੀਪ ਸਿੰਘ ਆਲੂਵਾਲੀਆ, ਦਲਜੀਤ ਸਿੰਘ ਬੇਦੀ, ਹਰਪ੍ਰੀਤ ਸਿੰਘ ਮੁਤਣੇਜਾ, ਚਰਨਜੀਤ ਸਿੰਘ ਮਿੰਟਾ, ਸੁਖਮਿੰਦਰ ਸਿੰਘ ਰਾਜਪਾਲ ,ਸਤਪਾਲ ਸਿੰਘ, ਭੁਪਿੰਦਰ ਸਿੰਘ, ਪਰਮਪ੍ਰੀਤ ਸਿੰਘ ਵਿੱਟੀ, ਮਹੇਸ਼ਇੰਦਰ ਸਿੰਘ ਧਾਮੀ, ਦਲਜੀਤ ਸਿੰਘ ਕ੍ਰਿਸਟਲ, ਵਰਿੰਦਰ ਸਿੰਘ ਬਿੰਦਰਾ, ਹਰਪ੍ਰੀਤ ਸਿੰਘ ਕੀਵੀ, ਗੁਨਜੀਤ ਸਿੰਘ ਸਚਦੇਵਾ, ਚਰਨਜੀਤ ਸਿੰਘ ਮੱਕੜ, ਜਗਮੋਹਨ ਸਿੰਘ, ਪਰਮਿੰਦਰ ਸਿੰਘ ਡਿੰਪੀ, ਸੁਖਦੇਵ ਸਿੰਘ ਗਾਂਧੀ, ਜਗਦੀਪ ਸਿੰਘ ਸੋਨੂੰ, ਜਸਵਿੰਦਰ ਸਿੰਘ ਜੌਲੀ, ਅਮਰਜੀਤ ਸਿੰਘ ਮੰਗਾ, ਨਿਰਮਲ ਸਿੰਘ ਬੇਦੀ, ਗੁਰਿੰਦਰ ਸਿੰਘ ਮਝੈਲ, ਦਿਲਬਾਗ ਸਿੰਘ, ਨਵਦੀਪ ਸਿੰਘ ਗੁਲਾਟੀ, ਮਨਮੋਹਨ ਸਿੰਘ ਸੰਧੂ, ਜਸਵਿੰਦਰ ਸਿੰਘ,ਮਨਦੀਪ ਸਿੰਘ ਬੱਲੂ, ਮੱਖਣ ਸਿੰਘ ਭੋਗਲ, ਜਤਿੰਦਰਪਾਲ ਸਿੰਘ, ਬਲਦੇਵ ਸਿੰਘ ਗੱਤਕਾ ਮਾਸਟਰ, ਅਮਰਜੀਤ ਸਿੰਘ ਕਿਸ਼ਨਪੁਰਾ, ਬਾਵਾ ਗਾਬਾ, ਕੁਲਜੀਤ ਸਿੰਘ ਚਾਵਲਾ, ਗੁਰਜੀਤ ਸਿੰਘ ਪੋਪਲੀ, ਆਈ ਐੱਸ ਬੱਗਾ, ਤੇਜਿੰਦਰ ਸਿੰਘ ਸਿਆਲ, ਹਰਜਿੰਦਰ ਸਿੰਘ ਆਦਿ ਸ਼ਾਮਿਲ ਸਨ।

Trulli