Trulli Trulli Trulli Trulli Trulli

ਜਲੰਧਰ ਦੇ ਨਾਲ ਲਗਦੇ ਇਲਾਕੇ ਚ ਇੱਕ ਲੜਕੀ ਨਾਲ ਹੋਇਆ ਰੇਪ , ਡੇਢ ਸਾਲ ਪਹਿਲਾਂ INSTAGRAM ‘ਤੇ ਹੋਈ ਸੀ ਦੋਸਤੀ

Trulli

ਜਲੰਧਰ ਦੇ ਨਾਲ ਲਗਦੇ ਇਲਾਕੇ ਚ ਇੱਕ ਲੜਕੀ ਨਾਲ ਹੋਇਆ ਰੇਪ , ਡੇਢ ਸਾਲ ਪਹਿਲਾਂ INSTAGRAM ‘ਤੇ ਹੋਈ ਸੀ ਦੋਸਤੀ…..ਕਪੂਰਥਲਾ : ਪੰਜਾਬ ਸਮੇਤ ਦੇਸ਼ ਭਰ ‘ਚ ਆਏ ਦਿਨ ਅਕਸਰ ਰੇਪ ਵਰਗੀਆਂ ਦੀਆਂ ਘਟਨਾਵਾਂ ਵਾਪਰਦੀਆਂ ਹਨ ਤੇ ਜ਼ਿਆਦਾਤਰ ਨਾਬਾਲਿਗ ਲੜਕੀਆਂ ਇਸ ਦਾ ਸ਼ਿਕਾਰ ਹੁੰਦੀਆਂ ਹਨ। ਅਜਿਹਾ ਹੀ ਤਾਜ਼ਾ ਮਾਮਲਾ ਕਪੂਰਥਲਾ ਜ਼ਿਲੇ ਦੇ ਇਕ ਪਿੰਡ ਤੋਂ ਸਾਹਮਣੇ ਆਇਆ ਹੈ ,ਜਿੱਥੇ ਇੱਕ ਲੜਕੀ ਨਾਲ ਇਕ ਲੜਕੇ ਵੱਲੋਂ ਬਲਾਤਕਾਰ ਕੀਤਾ ਗਿਆ ਹੈ। ਥਾਣਾ ਫੱਤੂਢੀਂਗਾ ਦੀ ਪੁਲਿਸ ਨੇ ਲੜਕੀ ਦੀ ਸ਼ਿਕਾਇਤ ‘ਤੇ ਮੁਲਜ਼ਮ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।

ਪੀੜਤ ਲੜਕੀ ਨੇ ਕਪੂਰਥਲਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਕਰੀਬ ਡੇਢ ਸਾਲ ਪਹਿਲਾਂ ਇੰਸਟਾਗ੍ਰਾਮ ਰਾਹੀਂ ਅਕਾਸ਼ਦੀਪ ਨਿਵਾਸੀ ਉਚਾ ਬੋਹੜਵਾਲਾ ਥਾਣਾ ਕਬੀਰਪੁਰ ਨਾਲ ਉਸਦੀ ਦੋਸਤੀ ਹੋਈ ਸੀ। ਉਹ ਆਪਣੇ ਪੇਪਰ ਦੇ ਨੋਟ ਲੈਣ ਜਾ ਰਹੀ ਸੀ। ਉਹ ਬੱਸ ਸਟੈਂਡ ‘ਤੇ ਖੜ੍ਹੀ ਸੀ। ਉਦੋਂ ਆਕਾਸ਼ਦੀਪ ਆਇਆ ਅਤੇ ਉਸ ਨੂੰ ਜ਼ਬਰਦਸਤੀ ਆਪਣੀ ਕਾਰ ਵਿੱਚ ਬਿਠਾ ਕੇ ਲੈ ਗਿਆ।
ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਅਕਾਸ਼ਦੀਪ ਉਸ ਨੂੰ ਸੁੰਨਸਾਨ ਜਗ੍ਹਾ ‘ਤੇ ਲੈ ਗਿਆ। ਜਿੱਥੇ ਆਕਾਸ਼ਦੀਪ ਨੇ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਸਰੀਰਕ ਸਬੰਧ ਬਣਾਏ। ਥਾਣਾ ਫੱਤੂਢੀਂਗਾ ਦੀ ਇੰਚਾਰਜ ਮਨਦੀਪ ਕੌਰ ਅਨੁਸਾਰ ਲੜਕੀ ਦੀ ਸ਼ਿਕਾਇਤ ਤੋਂ ਬਾਅਦ ਮੁਲਜ਼ਮ ਅਕਾਸ਼ਦੀਪ ਖ਼ਿਲਾਫ਼ ਧਾਰਾ 376, 417 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇੰਸਪੈਕਟਰ ਮਨਦੀਪ ਕੌਰ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਦੀ ਭਾਲ ਜਾਰੀ ਹੈ ਅਤੇ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।
ਫਿਲਹਾਲ ਪੀੜਤ ਲੜਕੀ ਦੇ ਬਿਆਨ ਦੇ ਅਧਾਰ ‘ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਗ੍ਰਿਫਤਾਰੀ ਲਈ ਸਖ਼ਤੀ ਨਾਲ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਪਿੰਡ ਛੱਡ ਕੇ ਫਰਾਰ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
Trulli