Trulli Trulli Trulli Trulli Trulli

ਜਲੰਧਰ ਦਾ ਸ਼ਟੂਰ ਪਵਨ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਲਾਰੈਂਸ਼ ਗੈਂਗ ਨਾਲ ਸਬੰਧਿਤ ਰਚ ਰਿਹਾ ਸੀ ਇਹ ਸਾਜ਼ਿਸ਼

Trulli

ਪੁਲਿਸ ਦੇ ਸਪੈਸ਼ਲ ਸੈੱਲ ਨੇ ਜਲੰਧਰ ਵਾਸੀ ਸ਼ੂਟਰ ਪਵਨ ਕੁਮਾਰ ਉਰਫ਼ ਮਟਰੂ ਨੂੰ ਕਸ਼ਮੀਰੀ ਗੇਟ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਲਾਰੈਂਸ ਬਿਸ਼ਨੋਈ ਦਾ ਗਿਰੋਹ ਗੈਂਗਸਟਰ ਜਤਿੰਦਰ ਉਰਫ਼ ਗੋਗੀ ਦੀ ਹੱਤਿਆ ਦਾ ਬਦਲਾ ਲੈਣ ਲਈ ਸਾਜ਼ਿਸ਼ ਰਚ ਰਿਹਾ ਹੈ।

ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਪਵਨ ਲਾਰੈਂਸ ਗਿਰੋਹ ਦੇ ਵਿਕਰਮਜੀਤ ਸਿੰਘ ਬਰਾੜ ਉਰਫ਼ ਵਿਕਰਮ ਬਰਾੜ ਦੇ ਨਿਰਦੇਸ਼ ’ਤੇ ਦਿੱਲੀ ਆਇਆ ਸੀ ਤੇ ਉਸ ਨੂੰ ਕੌਸ਼ਲ ਚੌਧਰੀ ਦੇ ਵਿਰੋਧੀ ਸਿੰਡੀਕੇਟ ਲੱਕੀ ਪਟਿਆਲ ਦੇ ਹੱਥੋਂ ਮਾਰੇ ਗਏ ਗੈਂਗਸਟਰ ਜਤਿੰਦਰ ਉਰਫ਼ ਗੋਗੀ ਦੀ ਹੱਤਿਆ ਦਾ ਬਦਲਾ ਲੈਣ ਲਈ ਭੇਜਿਆ ਗਿਆ ਸੀ।

ਪਵਨ ਜਲੰਧਰ ਦੇ ਅਪਰਾਧੀ ਮਨਦੀਪ ਉਰਫ਼ ਮੰਨਾ ਨਾਲ ਮਿਲ ਕੇ ਅਪਰਾਧ ਕਰਦਾ ਸੀ। ਇਸ ’ਤੇ ਹੱਤਿਆ ਦੀ ਸਾਜ਼ਿਸ਼, ਅਸਲਾ ਐਕਟ, ਕਾਰ ਲੁੱਟ ਸਮੇਤ 11 ਅਪਰਾਧਕ ਮਾਮਲੇ ਦਰਜ ਹਨ। ਉਹ ਪਿਛਲੇ ਸਾਲ 23 ਅਗਸਤ ਨੂੰ ਜ਼ਮਾਨਤ ’ਤੇ ਪੰਜਾਬ ਦੀ ਇਕ ਜੇਲ੍ਹ ਤੋਂ ਛੁੱਟਿਆ ਸੀ। ਉਸ ਤੋਂ ਬਾਅਦ ਤੋਂ ਉਹ ਕਈ ਮਾਮਲਿਆਂ ’ਚ ਫਰਾਰ ਸੀ।

ਪੁਲਿਸ ਅਧਿਕਾਰੀ ਮੁਤਾਬਕ, ਪਵਨ ਗਿਰੋਹ ਦੇ ਹੋਰ ਮੈਂਬਰਾਂ ਨੂੰ ਮਿਲਣ ਦਿੱਲੀ ਆਇਆ ਸੀ। ਇੱਥੇ ਉਹ ਜਤਿੰਦਰ ਉਰਫ਼ ਗੋਗੀ ਦੀ ਹੱਤਿਆ ਦਾ ਬਦਲਾ ਲੈਣ ਲਈ ਗਿਰੋਹ ਦੇ ਹੋਰ ਮੈਂਬਰਾਂ ਨੂੰ ਮਿਲ ਕੇ ਸਾਜ਼ਿਸ਼ ਰਚਦਾ, ਪਰ ਉਸ ਤੋਂ ਪਹਿਲਾਂ ਉਸ ਨੂੰ ਤਕਨੀਕੀ ਨਿਗਰਾਨੀ ਤੇ ਗੁਪਤ ਸੂਚਨਾ ’ਤੇ ਕੰਮ ਕਰਦੇ ਹੋਏ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਉਸ ਤੋਂ ਪੁੱਛ ਗਿੱਛ ਕਰ ਰਹੀ ਹੈ।

Trulli