Trulli Trulli Trulli Trulli Trulli

ਜਲੰਧਰ ਚ ਕਈ ਕਰਿੰਦੇ ਕਰ ਰਹੇ ਸੇਵਾ ਦੇ ਨਾਮ ਤੇ ਧੰਦਾ,ਸੇਵਾ ਦੇ ਨਾਮ ਤੇ ਹੋ ਰਹੇ ਵਪਾਰ ਦਾ ਹੋਏਗਾ ਪਰਦਾਫਾਸ਼,NRI ਅਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ,ਕਦੋਂ ਜਾਗੇਗਾ ਪ੍ਰਸਾਸ਼ਨ❓

Trulli

ਸੰਸਥਾਵਾਂ ਵਿਚ ਸੇਵਾ ਦੇ ਨਾਮ ਤੇ ਹੋ ਰਹੇ ਵਪਾਰ ਦਾ ਹੋਏਗਾ ਪਰਦਾਫਾਸ਼
ਜਲੰਧਰ ਚ ਕਈ ਕਰਿੰਦੇ ਕਰ ਰਹੇ ਸੇਵਾ ਦੇ ਨਾਮ ਤੇ ਧੰਦਾ
ਖੂਨਦਾਨ ਅਤੇ ਗਰੀਬਾਂ ਦੇ ਘਰ ਬਣਾਉਣ ਨੂੰ ਲੈ ਕੇ ਹੋ ਰਿਹਾ ਹੈ NRI ਅਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ
ਕਦੋਂ ਜਾਗੇਗਾ ਪ੍ਰਸਾਸ਼ਨ
ਜਲੰਧਰ…..
ਸੇਵਾ ਹੀ ਧਰਮ ਹੈ ਸੇਵਾ ਤੋਂ ਉਪਰ ਕੁੱਝ ਵੀ ਨਹੀਂ ਜੇ ਸੇਵਾ ਦਿਲੋਂ ਹੋਵੇ। ਪਰ ਦੇਖਣ ਚ ਬਹੁਤ ਕੁੱਛ ਮਿਲ ਰਿਹਾ ਹੈ ਕਿ ਪੰਜਾਬ ਦੇ ਜਲੰਧਰ ਸ਼ਹਿਰ ਚ ਸੰਸਥਾਵਾਂ ਦੇ ਨਾਮ ਤੇ ਧੰਦੇ ਹੋ ਰਹੇ ਹਨ। ਜਿਸ ਕਰਕੇ ਕਈਂ ਸੇਵਾ ਕਰਨ ਵਾਲੇ NGOs ਅਤੇ ਸੋਸਾਇਟੀਆਂ ਦਾ ਨਾਮ ਵੀ ਬਦਨਾਮ ਹੀ ਰਿਹਾ ਜੀ ਆਪਣੇ ਮੈਂਬਰਾਂ ਤੋਂ ਫੰਡ ਇਕੱਠਾ ਕਰਕੇ ਸੇਵਾ ਕਰਦੇ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਇਹੋ ਜਿਹੇ ਲੋਟੂ ਵਿਅਕਤੀ ਲੀਡਰ ਸਾਹਿਬਾਨ ਨਾਲ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਵੱਧ ਚੜ੍ਹ ਕੇ ਫੋਟੋਆਂ ਪਾਉਂਦੇ ਹਨ ਤੀ ਜੋ ਸਰਕਾਰੀ ਦਫ਼ਤਰਾਂ ਅਤੇ ਆਮ ਪਬਲਿਕ ਵਿਚ ਉਨ੍ਹਾਂ ਦਾ ਦਬਦਬਾ ਦਿਖਦਾ ਰਹੇ।
ਸੂਤਰਾਂ ਅਨੁਸਾਰ ਡੋਨੇਸ਼ਨ ਨੂੰ ਲੈਕੇ ਕਈ ਕਾਲਾ ਧੰਦਾ ਕਰਨ ਵਾਲੇ ਵਪਾਰੀ ਅਤੇ ਕਰੱਪਟ ਅਫ਼ਸਰ ਟੈਕਸ ਬਚਾਉਣ ਲਈ NGO ਤੇ REGISTERED SOCIETIES ਦੇ ਬੈਂਕ ਦਾ ਸਹਾਰਾ ਲੈ ਕੇ ਪੈਸੇ ਦਾ ਹੇਰ ਫੇਰ ਕਰਦੇ ਹਨ। ਇਸ ਤਰ੍ਹਾਂ ਦੇ NGOs ਨੇ ਵੱਖ ਵੱਖ ਬੈਂਕਾਂ ਚ ਇਕੋ ਨਾਮ ਦੇ ਅਕਾਊਂਟ ਵੀ ਖੁਲ੍ਹਵਾਏ ਹੋਏ ਹਨ। ਜੇ ਜਾਂਚ ਹੋਵੇ ਤਾਂ ਕਈ ਵੱਡੇ ਖੁਲਾਸੇ ਹੋ ਸਕਦੇ ਹਨ।
ਕਈ ਜਗਾ ਦੇਖਣ ਨੂੰ ਮਿਲਦਾ ਹੈ ਕੁੱਝ ਲੋਕ ਗਰੀਬ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ ਜਿਵੇ ਕਿ ਲੋਕਾਂ ਦੇ ਘਰ ਬਣਾਉਂਦੇਆਂ ਦੀਆ ਤਸਵੀਰਾਂ ਪਾਕੇ ਪੈਸੇ ਇਕੱਠਾ ਕਰਦੇ ਹਨ ਤੇ ਬਾਅਦ ਚ ਪਤਾ ਲੱਗਦਾ ਹੈ ਕਿ ਉਹ ਸਾਰਾ ਪੈਸੇ ਓਹਨਾ ਦੀ ਜੇਬ ਚ ਹੀ ਜਾਂਦੇ ਹਨ।
ਇਸ ਤਰ੍ਹਾਂ ਹੀ ਖੂਨ ਦਾਨ ਦੇ ਬਹਾਨੇ ਕਈਂ ਸੰਸਥਾਵਾਂ ਕੈਂਪ ਲਗਾਉਂਦੀਆਂ ਹਨ ਪਰ ਭਰੋਸੇਯੋਗ ਸੂਤਰਾਂ ਅਨੁਸਾਰ ਲੋੜਵੰਦਾ ਨੂੰ ਓਹੀ ਦਾਨ ਕੀਤਾ ਖੂਨ ਬਹੁਤ ਮਹਿੰਗਾ ਮਿਲਦਾ ਹੈ। ਇਹ ਵੀ ਦਸਿਆ ਜਾ ਰਿਹਾ ਹੈ ਕਿ ਅੱਜਕਲ ਸੰਸਕਾਰ ਕਰਨ ਨੂੰ ਲੈਕੇ ਵੀ ਅਤੇ ਅੱਖਾਂ ਦੇ ਕੈੰਪ ਨੂੰ ਲੈਕੇ ਵੀ ਬਹੁਤ ਧੰਦੇ ਹੋ ਰਹੇ ਨੇ। ਅਸੀਂ ਚੈਨਲ ਵਲੋਂ ਅਤੇ ਕਈ ਸੰਸਥਾਵਾਂ ਵਲੋਂ ਜਿਨ੍ਹਾਂ ਨੇ ਨਾਮ ਨਾ ਜਨਤਕ ਕਰਨ ਦੀ ਅਪੀਲ ਕੀਤੀ ਹੈ ਵਲੋਂ ਜਲੰਧਰ ਦੇ DC ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਅਜਿਹੀਆਂ ਸੰਸਥਾਵਾਂ ਦੀ ਲਿਸਟ ਤਿਆਰ ਕਰਕੇ INQUIRY ਕੀਤੀ ਜਾਵੇ ਤਾਂ ਕਿ ਪੰਜਾਬੀ ਅਤੇ NRI ਲੋਕ ਜੋ ਕਿ ਡੋਨੇਸ਼ਨ ਕਰਦੇ ਹਨ ਓਹਨਾ ਨੂੰ ਸਾਰਾ ਕੁਛ ਜਨਤਕ ਹੋਵੇ ਕਿ ਓਹਨਾ ਵਲੋਂ ਦਿਤੀ ਸੇਵਾ ਸਹੀ ਜਗਾਹ ਲੱਗ ਰਹੀ ਹੈ ਕਿ ਨਹੀਂ❓
ਹੁਣ ਦੇਖਣਾ ਇਹ ਹੋਵੇਗਾ ਕਿ ਜਨਤਾ ਨਾਲ ਲੁੱਟ ਹੁੰਦੀ ਰਹੇਗੀ ਜਾਂ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਇਸਤੇ ਕੋਈ ਠੋਸ ਕਾਰਵਾਈ ਕਰੇਗੀ ਤਾਂ ਜੋ ਆਮ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਨਾ ਬਨਾਯਾ ਜਾ ਸਕੇ ਤੇ ਦਾਨੀ ਸੱਜਣਾ ਦੇ ਕੀਤੇ ਦਾਨ ਨੂੰ ਲੋੜਵੰਦਾਂ ਤੱਕ ਪੁੱਜਦਾ ਕੀਤਾ ਜਾ ਸਕੇ।

Trulli