Trulli Trulli Trulli Trulli Trulli

ਚੱਲਦੀ ਸਕੂਲ ਬੱਸ ‘ਚੋਂ ਡਿੱਗੀ 5 ਸਾਲਾ ਬੱਚੀ, ਉਪਰੋਂ ਲੰਘ ਗਿਆ ਟਾਇਰ

Trulli

ਚੱਲਦੀ ਸਕੂਲ ਬੱਸ ‘ਚੋਂ ਡਿੱਗੀ 5 ਸਾਲਾ ਬੱਚੀ, ਉਪਰੋਂ ਲੰਘ ਗਿਆ ਟਾਇਰ

ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਇੱਕ ਨਿੱਜੀ ਸਕੂਲ ਦੀ ਬੱਸ ਦੀ ਹੈ। ਜਿੱਥੇ ਅਚਾਨਕ ਇੱਕ ਨਿੱਜੀ ਸਕੂਲ ਦੀ ਬੱਸ ਤੋਂ 5 ਸਾਲਾ ਬੱਚੀ ਹੇਠਾਂ ਡਿੱਗ ਗਈ ਅਤੇ ਬੱਸ ਦਾ ਪਿਛਲਾ ਪਹੀਆ ਉਸ ਦੇ ਉੱਪਰੋਂ ਲੰਘ ਗਿਆ।

ਇਸ ਹਾਦਸੇ ‘ਚ ਲੜਕੀ ਦੀ ਬਾਂਹ, ਲੱਤ ਅਤੇ ਪਸਲੀਆਂ ‘ਤੇ ਗੰਭੀਰ ਸੱਟਾਂ ਲੱਗੀਆਂ। ਲੜਕੀ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਘਟਨਾ ਦੇ 4 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਮਾਮਲਾ ਦਰਜ ਨਹੀਂ ਕਰ ਸਕੀ ਹੈ।

ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਵਾਇਰਲ ਹੋ ਰਹੀ ਹੈ। 90 ਸੈਕਿੰਡ ਦੇ ਇਸ ਵੀਡੀਓ ਵਿੱਚ ਲੜਕੀ ਪਹਿਲਾਂ ਤੇਜ਼ ਰਫਤਾਰ ਸਕੂਲ ਬੱਸ ਵਿੱਚੋਂ ਡਿੱਗਦੀ ਹੈ ਅਤੇ ਟਾਇਰ ਦੇ ਹੇਠਾਂ ਆ ਜਾਂਦੀ ਹੈ। ਪਰ ਡਰਾਈਵਰ ਉਤੇ ਕੋਈ ਅਸਰ ਨਹੀਂ ਹੁੰਦਾ। 45 ਸੈਕਿੰਡ ਤੱਕ ਉਹ ਬੱਸ ਤੋਂ ਹੇਠਾਂ ਉਤਰਨ ਦੀ ਖੇਚਲ ਵੀ ਨਹੀਂ ਕਰਦਾ।

ਇਸੇ ਦੌਰਾਨ ਪੀੜਤ ਲੜਕੀ ਦੀ ਮਾਂ ਨੇ ਦੋਸ਼ ਲਾਇਆ ਕਿ ਦਰਵਾਜ਼ਾ ਖੁੱਲ੍ਹ ਗਿਆ ਅਤੇ ਉਸ ਦੀ ਲੜਕੀ ਹੇਠਾਂ ਡਿੱਗ ਗਈ। ਉਸ ਦੀ ਲੱਤ, ਬਾਂਹ ਉਤੇ ਫਰੈਕਚਰ ਹੈ।

ਇਸ ਦੇ ਨਾਲ ਹੀ ਉਸ ਦੇ ਪਿਤਾ ਦਾ ਕਹਿਣਾ ਹੈ ਕਿ ਨਾ ਤਾਂ ਸਕੂਲ ਮੈਨੇਜਮੈਂਟ ਨੇ ਕੋਈ ਪ੍ਰਵਾਹ ਕੀਤੀ ਅਤੇ ਨਾ ਹੀ ਪੁਲਿਸ ਕੋਈ ਕਾਰਵਾਈ ਕਰ ਰਹੀ ਹੈ। ਦੂਜੇ ਪਾਸੇ ਪੁਲਿਸ ਦੇ ਤਫ਼ਤੀਸ਼ੀ ਅਫ਼ਸਰ ਮਲਕੀਤ ਸਿੰਘ ਨੇ ਦੱਸਿਆ ਕਿ ਸੂਚਨਾ 14 ਜੁਲਾਈ ਨੂੰ ਮਿਲੀ ਸੀ। ਕੁੜੀ ਅਣਫਿੱਟ ਸੀ। ਹੁਣ ਬਿਆਨ ਦਿੱਤਾ ਗਿਆ ਹੈ। ਜਲਦੀ ਹੀ ਮਾਮਲਾ ਦਰਜ ਕੀਤਾ ਜਾਵੇਗਾ।

Trulli